ਅਪਣਾ ਵੋਟ ਪਾਉ SV ਨੂੰ ਵਾਤਾਵਰਨ ਅਤੇ ਨਿਰਪੱਖ ਰਾਜਨੀਤੀ ਲਈ।

ਪਿਆਰੇ ਓਸਲੋ ਵਾਸੀਓ,

ਇਹ ਗੱਲ ਮਾਇਨੇ ਰੱਖਦੀ ਹੈ ਕਿ ਸਟੇਟ/ਸਹਿਰੀ ਪ੍ਰਸ਼ਾਸਨ ਓਪਰ ਕੰਟਰੋਲ ਕਿਹੜੀ ਪਾਰਟੀ ਜਾਂ ਕਿਸ ਤਰ੍ਹਾਂ ਦਾ ਗੱਠਜੋੜ ਹੈ। ਪਿਛਲੇ ਅੱਠ ਸਾਲਾਂ ਤੋਂ, ਸ਼ਹਿਰ ਵਿੱਚ ਖੱਬੇਪੱਖੀ(ਲਾਲ-ਹਰੇ) ਪਾਰਟੀਆਂ ਦੇ ਗੱਠਜੋੜ ਦਾ ਕੰਟਰੋਲ ਹੈ ਅਤੇ ਇੱਕ ਮੇਅਰ ਵੀ ਖੱਬੇਪੱਖੀ SV ਦਾ ਹੀ ਰਿਹਾ ਹੈ।

SV ਦੀ ਵਾਤਾਵਰਣ ਅਨੁਕੂਲ ਨੀਤੀ, ਮਿਹਨਤ ਅਤੇ ਚੰਗੇ ਇਰਾਦੇ ਕਰਕੇ ਸਹਿਰ ਦਾ ਵਾਤਾਵਰਣ ਅਤੇ ਹਵਾ/ਪਾਣੀ ਹੋਰ ਵੀ ਸਾਫ਼ ਸੁਥਰਾ ਹੋਇਆ ਹੈ। ਮੁਫਤ ਗਤੀਵਿਧੀ ਸਕੂਲ ਅਤੇ ਮੁਫਤ ਸਕੂਲ ਭੋਜਨ।

ਬਿਹਤਰ ਜਨਤਕ/ ਸਰਕਾਰੀ ਆਵਾਜਾਈ ਦਾ ਹੋਣਾ ਅਤੇ ਕਾਰਾਂ ਦੀ ਆਵਾਜਾਈ ਦਾ ਘੱਟ ਹੋਣਾ ਹੀ ਸਾਡੇ ਵਾਤਾਵਰਣ ਪ੍ਰਤੀ ਇਰਾਦੇ ਨੂੰ ਦਰਸਾਉਂਦਾ ਹੈ। ਵਧੇਰੇ ਲੋਕ-ਭੁਲਾਈ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਸਹੂਲਤਾਂ ਨੂੰ ਨਿੱਜੀਕਰਨ ਜਾਂ ਪ੍ਰਾਈਵੇਟ ਹੱਥਾਂ ਤੋਂ ਬਚਾਉਂਣਾ। ਸਾਨੂੰ ਸਾਡੀਆਂ ਕੀਤਿਆਂ ਪ੍ਰਾਪਤੀਆਂ ਤੇ ਮਾਣ ਹੈ, ਪਰ ਅਸੀਂ ਹਾਲੇ ਹੋਰਾਂ ਅੱਗੇ ਵਧਣਾ ਹੈ ਅਤੇ ਸਮਾਜ ਲਈ ਬਹੁਤ ਕੁਝ ਚੰਗਾ ਕਰਨਾ ਹੈ।

ਭੇਦਭਾਵ/ ਮਤਭੇਦ ਘੱਟ ਹੋਣੇ ਚਾਹੀਦੇ ਹਨ

ਓਸਲੋ ਅਜੇ ਵੀ ਵੰਡਿਆ ਹੋਇਆ ਸ਼ਹਿਰ ਹੈ, ਜਿਸ ਦਾ ਕਾਰਣ ਰਾਜਨੀਤਕ ਸ਼ਕਤੀ ਅਤੇ ਅਮੀਰ ਗਰੀਬ ਵਿੱਚ ਵੱਡੇ ਅੰਤਰ ਦਾ ਹੋਣਾ ਹੈ। ਤੁਸੀਂ ਸਹਿਰ ਚ ਕਿੱਥੇ ਰਹਿੰਦੇ ਹੋ, ਏਹ ਬਹੁਤ ਕੁਝ ਦੱਸਦਾ ਹੈ, ਕਿ ਤੁਹਾਡੇ ਕੋਲ ਭਵਿੱਖ ਦੇ ਕਿਹੜੇ ਵਿਕਲਪ ਹਨ। SV ਇਸ ਬਾਰੇ ਬਹੁਤ ਕੁੱਝ ਕਰੇਗਾ। SV ਬਹੁਤ ਕੁੱਝ ਚੰਗਾ ਕਰ ਰਹੀ ਹੈ ਏਸ ਤੋਂ ਹੋਰ ਵਧੀਆ ਕਰਨ ਲਈ SV ਨੂੰ ਤੁਹਾਡੇ ਯੋਗਦਾਨ ਦੀ ਮਤਦਾਨ ਦੇ ਰੂਪ ਚ ਜ਼ਰੂਰਤ ਹੈ, ਤਾਂ ਕਿ ਅਸੀਂ ਓਸਲੋ ਨੂੰ ਹਰ ਕਿਸੇ ਦੇ ਰਹਿਣ ਲਈ ਬਿਨਾਂ ਕਿਸੇ ਭੇਦਭਾਵ ਤੋਂ, ਏਸ ਤੋਂ ਵੀ ਹੋਰ ਬਿਹਤਰ ਸ਼ਹਿਰ ਬਣਾਉਣ ਦੇ ਸਮਰੱਥ ਹੋ ਸਕੀਏ।

SV ਹੇਠਲੇ ਮੁਦਿਆਂ ਤੇ ਚੋਣਾ ਚ ਉਤਰ ਰਹੀ ਹੈ

✻ ਗੈਰ-ਮੁਨਾਫ਼ਾ ਲੋਕ ਭਲਾਈ ਨੀਤੀ। ਕਿੰਡਰਗਾਰਟਨ, ਬਜ਼ੁਰਗਾਂ ਦੀ ਦੇਖਭਾਲ ਅਤੇ ਬਾਲ ਸੁਰੱਖਿਆ ਨਗਰਪਾਲਿਕਾ ਦੁਆਰਾ ਚਲਾਈ ਜਾਣੀ ਚਾਹੀਦੀ ਹੈ ਜਾਂ ਗੈਰ-ਮੁਨਾਫ਼ਾ ਸੰਸਥਾਵਾਂ।
✻ ਇੱਕ ਨਿਰਪੱਖ ਰਿਹਾਇਸ਼ ਨੀਤੀ। ਹਰ ਕਿਸੇ ਕੋਲ ਸੁਰੱਖਿਅਤ ਘਰ ਹੋਣਾ ਚਾਹੀਦਾ ਹੈ, ਚਾਹੇ ਉਹ ਕਿਰਾਏ ‘ਤੇ ਹੋਵੇ ਜਾਂ ਖੁਦ ਮਾਲਕ।ਅਸੀਂ (SV), ਨੌਜਵਾਨ ਅਤੇ ਪਹਿਲੀ ਵਾਰ ਘਰ ਖਰੀਦਦਾਰਾਂ ਲਈ ਆਪਣਾ ਘਰ ਖਰੀਦਣਾ ਲਈ ਆਸਾਨ ਬਣਾਉਣਾ ਚਾਹੁੰਦੇ ਹਾਂ।
✻ ਹਰੇਕ ਲਈ ਸੁਰੱਖਿਅਤ ਨੌਕਰੀਆਂ ਦਾ ਹੋਣਾ। ਸਕੂਲਾਂ ਅਤੇ ਨਰਸਿੰਗ ਹੋਮਾਂ ਵਿੱਚ ਸਫ਼ਾਈ ਕਰਨ ਵਾਲਿਆਂ ਨੂੰ ਨਗਰਪਾਲਿਕਾ ਵਿੱਚ ਪੱਕੇ ਅਤੇ ਪੂਰਾ ਸਮਾਂ ਅਹੁਦੇ ਦੇਣਾ।

ਵਾਤਾਵਰਣ ਪ੍ਰਦੂਸ਼ਣ ਘੱਟ ਹੋਣ ਚਾਹੀਦਾ ਹੈ। 

 ਅਜ ਧਰਤੀ ਤੇ ਜਲਵਾਯੂ/ ਵਾਤਾਵਰਣ ਸੰਕਟ ਹੈ, ਅਤੇ ਸਾਡੇ ਕੋਲ ਮੌਕਾ ਕੇ ਹੁਣੇ ਹੱਲ ਕੀਤਾ ਜਾਣਾ ਚਾਹੀਦਾ ਹੈ. ਆਉਣ ਵਾਲੇ ਅਗਲੇ ਕੁਝ ਸਾਲ ਇਹ ਦੱਸਣਗੇ ਕਿ ਦੁਨੀਆ ਜਲਵਾਯੂ/ ਵਾਤਾਵਰਣ ਸਮੱਸਿਆ ਦੇ ਹੱਲ ਦੇ ਟੀਚੇ ਕਦੋਂ ਅਤੇ ਕਿੱਦਾਂ ਪਹੁੰਚਦੇ ਨੇ। SV ਕਾਰਬਨ ਡਾਈਆਕਸਾਈਡ ਦੀ ਨਿਕਾਸੀ ਨੂੰ ਰੋਕਣ ਲਈ ਨਵੇਂ ਨਿਯਮ ਦੀ ਵਰਤੋਂ ਕਰੇਗੀ ਤਾਂ ਕਿ ਓਸਲੋ ਦੇ ਵਾਤਾਵਰਣ ਟੀਚਿਆਂ ਨੂੰ ਪੂਰਾ ਕੀਤਾ ਜਾਵੇ। ਅਸੀਂ ਵਾਤਾਵਰਣ ਦੇ ਮਿੱਥੇ ਟੀਚੇ ਅੱਗੇ ਹਾਰ ਨਹੀਂ ਮੰਨਾਂਗੇ ਜਦੋਂ ਤੱਕ CO2 ਨਿਕਾਸ ਜ਼ੀਰੋ ਤੋਂ ਹੇਠਾਂ ਨਹੀ ਹੁੰਦਾ ਹੈ, ਅਤੇ ਓਸਲੋ ਅਜ ਵੀ CO2 ਨਿਕਾਸੀ ਨਾਲੋਂ ਜ਼ਿਆਦਾ CO2 ਕੈਪਚਰ ਕਰਦਾ ਹੈ।

SV ਹੇਠਲੇ ਮੁਦਿਆਂ ਤੇ ਚੋਣਾ ਚ ਉਤਰ ਰਹੀ ਹੈ

✻ 2030 ਤੱਕ 40,000 ਛੱਤਾਂ ‘ਤੇ ਸੂਰਜੀ ਊਰਜਾ। ਇਸ ਤਰ੍ਹਾਂ ਕਰਨ ਨਾਲ ਵਾਤਾਵਰਣ ਚ CO2 ਨਿਕਾਸ ਘਟੇਗੀ ਅਤੇ ਬਿਜਲੀ ਦੇ ਬਿੱਲ ਘੱਟ ਆਉਣਗੇ।
✻ ਸਾਈਕਲਾਂ, ਟਰਾਮਾਂ, ਬੱਸਾਂ ਅਤੇ ਰੇਲਵੇ ਵਿੱਚ ਵਧੇਰੇ ਨਿਵੇਸ਼ – ਵਾਤਾਵਰਣ ਅਨੁਕੂਲ ਯਾਤਰਾ ਕਰਨਾ ਆਸਾਨ ਹੋਵੇਗਾ।
✻ ਸ਼ਹਿਰ ਦੇ ਕੇਂਦਰ, ਸਕੂਲਾਂ ਦੇ ਆਲੇ-ਦੁਆਲੇ ਅਤੇ ਜਿੱਥੇ ਲੋਕ ਰਹਿੰਦੇ ਹਨ ਕਾਰ-ਮੁਕਤ ਕੀਤਾ ਜਾਵੇਗਾ। ਏਹ ਸੰਭਵ ਬਣੇ ਕੇ ਹਰ ਕਿਸੇ ਨੂੰ ਕੁਦਰਤ ਤੱਕ ਪਹੁੰਚ ਹੋਵੇ ਅਪਣੇ ਨੇੜੇ ਦੇ ਖੇਤਰ ਚ।

ਇੱਕ ਆਦਰਸ਼ ਸਕੂਲ

ਪ੍ਰੇਰਿਤ ਵਿਦਿਆਰਥੀ ਹਮੇਸ਼ਾਂ ਜਿਆਦਾ ਸਿੱਖਦੇ ਹਨ। ਇਸ ਲਈ ਸਾਨੂੰ ਸਿੱਧਾ, ਸੌਖਾ ਅਤੇ ਇੱਕ ਵਧੇਰੇ ਵਿਹਾਰਕ ਸਕੂਲ ਪ੍ਰਬੰਧ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਸਕੂਲਾਂ ਵਿੱਚ ਵਿਦਿਆਰਥੀ ਦੀ ਵਿਭਿੰਨਤਾ ਦੀ ਲੋੜ ਹੈ, ਜਿਥੇ ਬੱਚੇ ਦਬਾਅ ਰਹਿਤ ਸਿੱਖਿਆ ਗ੍ਰਹਿਣ ਕਰ ਸਕਣ, ਅਤੇ ਵਿਹਲੇ ਸਮੇਂ ਬੱਚਿਆਂ ਦੀਆਂ ਦਿਲਚਸਪੀਆਂ/ਰੁਚੀਆਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇ। ਸਾਰੇ ਬੱਚਿਆਂ ਨੂੰ ਇਕਜੁੱਟਤਾ ਵਿੱਚ ਰਹਿਣ ਦਾ ਮੌਕਾ ਮਿਲੇ, ਜਿਥੇ ਬੱਚੇ ਕੁਝ ਨਵਾ ਸਿੱਖਣ,ਸਫਲ ਹੋਣ, ਅਪਣੇ ਆਪ ਤੇ ਮਾਣ ਮਹਿਸੂਸ ਕਰਨ ਅਤੇ ਖੁਸ਼ਕਿਸਮਤ ਅਨੁਭਵ ਕਰਨ।

SV ਹੇਠਲੇ ਮੁਦਿਆਂ ਤੇ ਚੋਣਾ ਚ ਉਤਰ ਰਹੀ ਹੈ

✻ ਸਭ ਤੋਂ ਛੋਟੇ ਵਿਦਿਆਰਥੀਆਂ ਲਈ ਸਕੂਲ ਵਿੱਚ ਹੋਮਵਰਕ ਕਰਨਾ ਅਤੇ ਘਰ ਵਿੱਚ ਖਾਲੀ ਸਮਾਂ। ਗ੍ਰੇਡ 1-4 ਬੱਚਿਆਂ ਲਈ ਹੋਮਵਰਕ- ਨਿਰਭਰ ਸਕੂਲ ਨਹੀ ਹੋਣਾ ਚਾਹੀਦਾ।
✻ ਸੀਨੀਅਰ ਸੈਕੰਡਰੀ ਸਕੂਲ ਲਈ ਇੱਕ ਨਿਰਪੱਖ ਦਾਖਲਾ ਪ੍ਰਣਾਲੀ, ਜੋ ਸਕੂਲ ਚੁਣਨ ਦੀ ਅਸਲ ਆਜ਼ਾਦੀ ਅਤੇ ਹੋਰ ਮਨੁੱਖੀ ਵਿਭਿੰਨਤਾ ਨੂੰ ਜਗ੍ਹਾ ਦਿੰਦੀ ਹੈ।
✻ ਮਨੋਰੰਜਨ ਗਤੀਵਿਧੀਆਂ ਲਈ ਅਧਿਕਤਮ ਕੀਮਤ, ਤਾ ਕਿ ਸਾਰੇ ਨੌਜਵਾਨ ਖੇਡਾਂ ਅਤੇ ਸੱਭਿਆਚਾਰ ਵਿੱਚ ਹਿੱਸਾ ਲੈ ਸਕਣ।

1 ਉਮੀਦਵਾਰ: ਸੁਨਿਵਾ ਹੋਲਸ ਈਡਸਵੋਲ
(Sunniva Holmås Eidsvoll)

ਸਨੀਵਾ ਇੱਕ ਸਿਟੀ ਕੌਂਸਲਰ ਹੈ ਅਤੇ ਓਸਲੋ ਵਿੱਚ ਸਿੱਖਿਆ ਅਤੇ ਸਕੂਲ ਨੀਤੀ ਦੇ ਪ੍ਰਬੰਧ ਚ ਕੰਮ ਕਰਦੀ ਹੈ। ਉਹ ਜਲਵਾਯੂ ਸੰਕਟ ਰੋਕਣ ਲਈ ਬਹੁਤ ਸਖਤ ਮਿਹਨਤ ਕਰ ਰਹੀ ਹੈ, ਸਨੀਵਾ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਸਮਾਜ ਚ ਭਿੰਨ ਭੇਦ ਦੇ ਅੰਤਰ ਨੂੰ ਸੁਚਾਰੂ ਢੰਗ ਨਾਲ ਦੂਰ ਕੀਤਾ ਜਾਵੇ ਅਤੇ ਯਕੀਨੀਣ ਬਣੇ ਕਿ ਸਾਰੇ ਛੋਟੇ ਬੱਚਿਆਂ ਅਤੇ ਜਵਾਨ ਓਮਰ ਦੇ ਬੱਚਿਆਂ ਦੀ ਚੰਗੀ ਪਰਵਰਿਸ਼ ਹੋਵੇ।

ਦੂਜਾ ਉਮੀਦਵਾਰ: ਉਮਰ ਸੈਮੀ ਗਮਾਲ
(Omar Samy Gamal)

ਉਮਰ SV ਦਾ ਮੇਅਰ ਉਮੀਦਵਾਰ ਹੈ ਅਤੇ ਸਖਤ ਮਿਹਨਤ ਕਰ ਰਿਹਾ ਹੈ ਕਿ ਸਾਰੇ ਲੋਕ ਮਿਲ ਮਿਲਾਪ ਅਤੇ ਇਕਜੁੱਟਤਾ ਨਾਲ ਰਹਿਣ। ਅਤੀਤ ਵਿੱਚ ਉਸ ਨੇ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਅਤੇ ਇੱਕ ਅਧਿਆਪਕ ਵਜੋਂ ਕੰਮ ਕੀਤਾ। ਹੁਣ ਉਹ ਸ਼ਹਿਰ ਦਾ ਕੌਂਸਲਰ ਹੈ ਅਤੇ ਸੱਭਿਆਚਾਰ ਅਤੇ ਖੇਡ ਨੀਤੀ ਦਾ ਪ੍ਰਬੰਧਨ ਕਰਦਾ ਹੈ।

ਤੀਜਾ ਉਮੀਦਵਾਰ: ਸਾਰਾਹ ਸਫਾਵੀਫਾਰਡ
(Sarah Safavifard)

ਸਾਰਾਹ ਇੱਕ ਨਾਰੀਵਾਦੀ ਹੈ ਅਤੇ ਸਾਰਾਹ ਇੱਕ ਨਿਰਪੱਖ ਰਿਹਾਇਸ਼/ਘਰਾਂ ਦੀ ਨੀਤੀ ਦੇ ਮੁਦੇ ਤੇ ਸੰਘਰਸ਼ ਕਰਦੀ ਹੈ, ਅਤੇ ਵਾਤਾਵਰਣ ਦੇ ਭਵਿੱਖ ਲਈ ਲੜਦੀ ਹੈ ਤਾਂ ਕੇ ਧਰਤੀ ਦਾ ਭਵਿੱਖ ਕੁਦਰਤੀ ਆਫ਼ਤਾਂ ਅਤੇ ਜਲਵਾਯੂ ਸੰਕਟ ਤੋਂ ਮੁਕਤ ਹੋਵੇ। ਉਹ ਇੱਕ ਯੋਗਤਾ ਪ੍ਰਾਪਤ ਅਧਿਆਪਕ ਹੈ ਅਤੇ ਓਸਲੋ ਵਿੱਚ ਚਾਰ ਨਵੇਂ ਸਾਲਾਂ ਲਈ ਤਿਆਰ ਹੈ ਸਿਟੀ ਕੌਂਸਲ ਲਈ।

ਚੌਥਾ ਉਮੀਦਵਾਰ: ਓਲਾ ਵੁਲਫ ਐਲਵੇਵੋਲਡ
(Ola Wolff Elvevold)

Ola Groruddalen ਵਿੱਚ ਰਹਿੰਦਾ ਹੈ, ਸਿਟੀ ਕਾਉਂਸਿਲ ਵਿੱਚ SV ਦੀ ਅਗਵਾਈ ਕਰਦਾ ਹੈ ਅਤੇ ਵਾਤਾਵਰਣ ਅੰਦੋਲਨ ਵਿੱਚ ਇਸਦਾ ਲੰਬਾ ਇਤਿਹਾਸ ਹੈ। ਉਹ ਚਾਹੁੰਦਾ ਹੈ ਬਿਹਤਰ ਜਨਤਕ ਆਵਾਜਾਈ, ਹਰਾ ਸ਼ਹਿਰੀ ਵਿਕਾਸ ਅਤੇ ਸ਼ਹਿਰ ਦੀਆਂ ਛੱਤਾਂ ‘ਤੇ ਸੂਰਜੀ ਊਰਜਾ ਨਾਲ ਜਲਵਾਯੂ/ਵਾਤਾਵਰਣ ਚ CO2 ਦੀ ਨਿਕਾਸ ਨੂੰ ਘਟੀਆ ਜਾ ਸਕਦਾ ਹੈ।

PDF: Punjabi │ ਪੰਜਾਬੀ